ਜੂਏਬਾਜ਼ੀ ਦੀ ਸਮੱਸਿਆ ਬਾਰੇ ਵਧੇਰੇ ਜਾਣੋ

ਜੂਆ ਖੇਡਣਾ ਕੀ ਚੀਜ਼ ਹੈ?

ਸੱਟੇਬਾਜ਼ੀ ਕਰਨਾ ਜਾਂ ਪੈਸਾ ਲਗਾਉਣਾ ਜੂਏਬਾਜ਼ੀ ਹੈ ਜਿੱਥੇ ਨਤੀਜਾ ਅਨਿਸ਼ਚਿਤ ਹੁੰਦਾ ਹੈ। ਇਹ ਪੂਰੀ ਤਰ੍ਹਾਂ ਸੰਜੋਗ ਉਪਰ ਜਾਂ ਹੁਨਰ ਅਤੇ ਮੌਕੇ
ਦੇ ਸੁਮੇਲ 'ਤੇ ਆਧਾਰਿਤ ਹੁੰਦਾ ਹੈ। ਉਦਾਹਰਣਾਂ ਵਿੱਚ ਸ਼ਾਮਲ ਹਨ ਗੇਮਾਂ ਖੇਡਣ ਵਾਲੀਆਂ ਇਲੈਕਟਰੌਨਿਕ ਮਸ਼ੀਨਾਂ, ਖੇਡਾਂ ਜਾਂ ਘੋੜਿਆਂ
ਦੀਆਂ ਦੌੜਾਂ 'ਤੇ ਸੱਟੇਬਾਜ਼ੀ, ਲੋਟੋ (ਲਾਟਰੀ), ਜੂਏਘਰ (ਕੈਸੀਨੋ) ਵਿਖੇ ਮੇਜ਼ ਉਪਰ ਖੇਡਣ ਵਾਲੀਆਂ ਖੇਡਾਂ, ਬਿੰਗੋ, ਜਾਂ ਕੋਈ ਹੋਰ ਖੇਡ ਜਿੱਥੇ
ਤੁਸੀਂ ਪੈਸਿਆਂ ਦੀ ਸ਼ਰਤ ਲਗਾਉਂਦੇ ਹੋ।

ਚੇਤਾਵਨੀ ਦੇ ਚਿੰਨ੍ਹ

  • ਇਰਾਦੇ ਨਾਲੋਂ ਵਧੇਰੇ ਸਮਾਂ ਜਾਂ ਪੈਸਾ ਖ਼ਰਚ ਕਰਨਾ।

  • ਜੂਆ ਖੇਡਣ ਤੋਂ ਬਾਅਦ ਪਰਿਵਾਰ ਅਤੇ ਦੋਸਤਾਂ ਨਾਲ ਬਹਿਸ ਕਰਨਾ।

  • ਪੈਸੇ ਹਾਰਨਾ ਅਤੇ ਹਾਰੇ ਪੈਸੇ ਨੂੰ ਵਾਪਸ ਜਿੱਤਣ ਲਈ ਜਿੰਨੀ ਜਲਦੀ ਹੋ ਸਕੇ ਵਾਪਸ ਜਾਣ ਦੀ ਇੱਛਾ ਰੱਖਣਾ।

  • ਜੂਏਬਾਜ਼ੀ ਬਾਰੇ ਦੋਸ਼ੀਪਨ ਦੀ ਭਾਵਨਾ ਜਾਂ ਪਛਤਾਵਾ ਮਹਿਸੂਸ ਕਰਨਾ।

  • ਜੂਆ ਖੇਡਣ ਲਈ ਪੈਸੇ ਉਧਾਰ ਲੈਣਾ ਜਾਂ ਸੰਪਤੀਆਂ ਨੂੰ ਵੇਚਣਾ।

  • ਜੂਆ ਖੇਡਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਪ੍ਰਾਪਤ ਕਰਨ ਬਾਰੇ ਵਿਚਾਰ ਕਰਨਾ।

  • ਜੂਆ ਖੇਡਣ ਲਈ ਕੰਮ 'ਤੇ ਜਾਣ ਤੋਂ ਖੁੰਝਣਾ।

  • ਜੂਏਬਾਜ਼ੀ ਦੀ ਹੱਦ ਨੂੰ ਛੁਪਾਉਣਾ।

ਜ਼ਿੰਮੇਵਾਰੀ ਭਰੀ ਜੂਏਬਾਜ਼ੀ ਲਈ ਸੁਝਾਅ

  • ਜੂਏਬਾਜ਼ੀ ਵਿੱਚ ਆਪਣੇ-ਆਪ ਨੂੰ ਜੂਆ ਨਾ ਬਣਨ ਦਿਓ।

  • ਜੂਆ ਖੇਡਣ ਨੂੰ ਮਨੋਰੰਜਨ ਦੇ ਤੌਰ 'ਤੇ ਸੋਚੋ, ਨਾ ਕਿ ਪੈਸਾ ਕਮਾਉਣ ਦੇ ਤਰੀਕੇ ਵਜੋਂ।

  • ਤਣਾਅ ਜਾਂ ਅਕਾਅ ਤੋਂ ਬਚਣ ਲਈ ਜੂਆ ਨਾ ਖੇਡੋ।

  • ਆਪਣੇ-ਆਪ ਲਈ ਸੀਮਾ ਤੈਅ ਕਰੋ ਅਤੇ ਇਸ ਨੂੰ ਪਾਰ ਨਾ ਕਰੋ।

  • ਆਪਣੇ ਨੁਕਸਾਨ ਦਾ ਪਿੱਛਾ ਨਾ ਕਰੋ। ਛੱਡ ਕੇ ਦੂਰ ਚਲੇ ਜਾਓ।

  • ਸਿਰਫ਼ ਉਨ੍ਹਾਂ ਹੀ ਜੂਆ ਖੇਡੋ ਜਿੰਨ੍ਹੇ ਪੈਸੇ ਤੁਹਾਨੂੰ ਗੁਆਉਣਾ ਪੁੱਗ ਸਕਦਾ ਹੈ।

  • ਜੂਆ ਖੇਡਣ ਲਈ ਕਦੇ ਵੀ ਪੈਸੇ ਉਧਾਰ ਨਾ ਲਓ।

  • ਕਾਬੂ ਵਿੱਚ ਰਹੋ ਅਤੇ ਉਨ੍ਹਾਂ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੂੰ ਤੁਹਾਡੀ ਜ਼ਰੂਰਤ ਹੈ।

ਸਹਾਇਤਾ ਉਪਲਬਧ ਹੈ

ਜੂਏਬਾਜ਼ੀ ਲਈ ਸਹਾਇਤਾ ਸੇਵਾਵਾਂ ਜੂਏਬਾਜ਼ਾਂ ਅਤੇ ਉਹਨਾਂ ਦੇ ਭਾਈਵਾਲਾਂ, ਪਰਿਵਾਰ ਅਤੇ ਦੋਸਤਾਂ ਨੂੰ ਮੁਫ਼ਤ ਸਲਾਹ-ਮਸ਼ਵਰਾ, ਸਹਾਇਤਾ ਅਤੇ ਜਾਣਕਾਰੀ ਪ੍ਰਦਾਨ ਕਰਵਾਉਂਦੀਆਂ ਹਨ।

ਸਲਾਹ-ਮਸ਼ਵਰਾ ਸੇਵਾਵਾਂ

ਟੈਲੀਫ਼ੋਨ ਅਤੇ ਔਨਲਾਈਨ ਸਹਾਇਤਾ 24 ਘੰਟੇ, ਹਫ਼ਤੇ ਦੇ 7 ਦਿਨ ਉਪਲਬਧ ਹੁੰਦੀ ਹੈ। ਕਾਰੋਬਾਰੀ ਘੰਟਿਆਂ ਦੌਰਾਨ ਜੂਏਬਾਜ਼ੀ ਲਈ ਸਹਾਇਤਾ ਸੇਵਾਵਾਂ ਰਾਹੀਂ ਵਿਅਕਤੀਗਤ ਸਲਾਹ-ਮਸ਼ਵਰੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਆਪਣੇ-ਆਪ ਉਪਰ ਜੂਆ ਖੇਡਣ 'ਤੇ ਰੋਕ ਲਗਾਉਣ ਬਾਰੇ ਵਿਚਾਰ ਕਰੋ

ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਪਾਣੀ ਤੁਹਾਡੇ ਸਿਰ ਉਪਰੋਂ ਦੀ ਲੰਘ ਰਿਹਾ ਹੈ, ਤਾਂ ਆਪਣੇ-ਆਪ 'ਤੇ ਪਾਬੰਦੀ ਲਗਾਉਣ (ਆਪਣੇ-ਆਪ ਨੂੰ ਬਾਹਰ ਰੱਖਣ) ਬਾਰੇ ਜੂਏਬਾਜ਼ੀ ਸਥਾਨ ਦੇ ਗਾਹਕ ਤਾਲਮੇਲ ਅਫ਼ਸਰ ਨਾਲ ਗੱਲ ਕਰੋ। ਜੂਏਬਾਜ਼ੀ ਲਈ ਸਹਾਇਤਾ ਸੇਵਾਵਾਂ ਤੁਹਾਨੂੰ ਜੂਏਬਾਜ਼ੀ ਵਾਲੇ ਸਥਾਨਾਂ ਤੋਂ ਬਾਹਰ ਰੱਖਣ ਵਿੱਚ ਵੀ ਮਦਦ ਕਰ ਸਕਦੀਆਂ ਹਨ।

ਆਪਣੇ-ਆਪ ਨੂੰ ਸੱਟੇਬਾਜ਼ੀ ਪ੍ਰਦਾਤਿਆਂ ਤੋਂ ਬਾਹਰ ਰੱਖਣ ਬਾਰੇ ਜਾਣਕਾਰੀ ਵਾਸਤੇ, ਕਿਰਪਾ ਕਰਕੇ ਪ੍ਰਦਾਤਿਆਂ ਨਾਲ ਸਿੱਧੇ ਸੰਪਰਕ ਕਰੋ।

ਸਾਡਾ ਕਿਤਾਬਚਾ (ਬਰੌਸ਼ਰ) ਡਾਊਨਲੋਡ ਕਰੋ

ਜੂਏਬਾਜ਼ੀ ਨਾਲ ਆਪਣੇ ਰਿਸ਼ਤੇ ਦੀ ਜਾਂਚ ਕਰਨ ਲਈ ਸਵਾਲਾਂ ਦੇ ਜਵਾਬ ਦਿਓ।

ਸਹਾਇਤਾ ਲਈ ਪੁੱਛਣਾ ਠੀਕ ਹੈ
1800 858 858
ਮੁਫ਼ਤ ਅਤੇ ਗੁਪਤ 24/7

 

ਆਪਣੀ ਭਾਸ਼ਾ ਵਿੱਚ ਦੁਭਾਸ਼ੀਏ ਤੱਕ ਪਹੁੰਚ ਕਰਨ ਵਾਸਤੇ 131 450 131 450
'ਤੇ ਫ਼ੋਨ ਕਰੋ ਅਤੇ ਜੂਏਬਾਜ਼ੀ ਸਬੰਧੀ ਸਹਾਇਤਾ ਲਾਈਨ 'ਤੇ ਦੁਭਾਸ਼ੀਏ ਦੇ ਨਾਲ ਜੋੜਨ ਲਈ ਕਹੋ

Contact us

If gambling is impacting your life or a loved one's life, it's okay to reach out for help. It’s free and confidential.

Call the 24/7 Gambling Helpline on 1800 858 858

Face-to-face counselling locations